Wednesday, November 25, 2009

'ਸਿੱਧੂ' ਦੇ ਗਧੇ

'ਸਿੱਧੂ' ਦੇ ਗਧੇ

ਏਧਰ ਵੀ ਗਧੇ ਨੇ ਤੇ ਓਧਰ ਵੀ ਗਧੇ ਨੇ
ਜਿਧਰ ਦੇਖਦਾ ਹਾਂ ਗਧੇ ਹੀ ਗਧੇ ਨੇ
ਗਧੇ ਹੱਸ ਰਹੇ ਨੇ, ਆਦਮੀ ਰੋ ਰਿਹਾ ਹੈ
ਹਿੰਦੋਸਤਾਨ 'ਚ ਇਹ ਕੀ ਹੋ ਰਿਹਾ ਹੈ?
ਇਹ 'ਚੰਡੀਗੜ੍ਹ', 'ਦਿੱਲੀ', ਸਭ ਗਧਿਆਂ ਲਈ ਨੇ
'ਸਕਾਚ' ਤੇ 'ਚਿੱਲੀ', ਸਭ ਗਧਿਆਂ ਲਈ ਨੇ
ਆਦਮੀ ਨੂੰ ਮਿਲਦਾ ਨਾ ਦੋ ਵਕਤ ਖਾਣਾ
ਗਧਿਆਂ ਦੇ ਪਾਇਆ ਹੈ ਰੇਸ਼ਮੀ ਬਾਣਾ
ਜੋ ਸੜਕਾਂ ਤੇ ਡੋਲੇ, ਉਹ ਕੱਚਾ ਗਧਾ ਹੈ
ਜੋ ਟੀ.ਵੀ. ਤੇ ਬੋਲੇ, ਉਹ ਪੱਕਾ ਗਧਾ ਹੈ
ਜੋ ਖੇਤਾਂ 'ਚ ਰੁਲਦਾ, ਉਹ ਫਸਲੀ ਗਧਾ ਹੈ
ਜੋ ਬੋਲੇ ਵੀ 'ਮੁੱਲ ਦਾ' ਉਹ ਅਸਲੀ ਗਧਾ ਹੈ
'ਸਿੱਧੂ' ਦੇ ਸਾਇਕਲ ਦੀ ਤਾਂ ਟੱਲੀ ਵੀ ਨਾ ਵੱਜੇ
ਗਧੇ ਲੇ ਕੇ AUDI, ਦੇਖੋ ਜਾਣ ਭੱਜੇ
ਮੈਨੂੰ ਮਾਫ ਕਰਿਓ ਮੈਂ ਭਟਕਿਆ ਹੋਇਆ ਸੀ
ਇੱਕ ਰੋਸ ਸੀ ਅੰਦਰ, ਜੋ ਅਟਕਿਆ ਹੋਇਆ ਸੀ
ਸੁੱਖ ਸਿੱਧੂ

6 comments:

  1. bai ji aa gadhe kamjab ne..............

    ReplyDelete
  2. ਤੁਹਾਡੇ ਹੌਸਲਾ ਅਫਜਾਈ ਹੀ ਸਾਡੀ ਰੂਹ ਦੀ ਖੁਰਾਕ ਹੈ.. ਤੁਹਾਡੇ ਵੱਡਮੁਲੇ ਸੁਝਾਵਾਂ ਦੇ ਰਿਣੀ ਰਹਾਂਗੇ..

    ReplyDelete
  3. ਬਾਈ ਜੀ ਸੱਚਾਈ ਲਿਖ ਕੇ ਨਜਾਰਾ ਲਿਆਤਾ

    ReplyDelete
  4. SUKH SIDU,WELL DONE, IT IS TRUTH OF THE DAY.

    ReplyDelete